ਵ੍ਹੇਲ ਅਪਟੀਮਾਈਜ਼ੇਸ਼ਨ ਐਲਗੋਰਿਦਮ: ਇਕ ਕੁਦਰਤੀ ਪ੍ਰੇਰਣਾ ਅਤੇ ਮਨੁੱਖਤਾ ਲਈ ਸੰਦੇਸ਼

ਵ੍ਹੇਲ ਅਪਟੀਮਾਈਜ਼ੇਸ਼ਨ ਐਲਗੋਰਿਦਮ: ਇਕ ਕੁਦਰਤੀ ਪ੍ਰੇਰਣਾ ਅਤੇ ਮਨੁੱਖਤਾ ਲਈ ਸੰਦੇਸ਼
/////////
ਅੱਜ ਦੇ ਯੁੱਗ ਵਿੱਚ, ਕਲਪਨਾ ਅਤੇ ਕੁਦਰਤ ਦੀ ਪ੍ਰੇਰਣਾ ਨਾਲ ਨਵੀਆਂ ਤਕਨੀਕਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਬਾਇਓ-ਇੰਸਪਾਇਰਡ ਐਲਗੋਰਿਦਮ, ਜਿਨ੍ਹਾਂ ਨੂੰ ਜੀਵ-ਵਿਗਿਆਨਿਕ ਪ੍ਰਕਿਰਿਆਵਾਂ ਤੋਂ ਪ੍ਰੇਰਨਾ ਮਿਲਦੀ ਹੈ, ਇਨ੍ਹਾਂ ਵਿੱਚੋਂ ਇੱਕ ਖਾਸ ਖੇਤਰ ਹਨ। ਇਸ ਸੰਦਰਭ ਵਿੱਚ, ਵ੍ਹੇਲ ਅਪਟੀਮਾਈਜ਼ੇਸ਼ਨ ਐਲਗੋਰਿਦਮ, ਇੱਕ ਉੱਤਮ ਉਦਾਹਰਣ ਹੈ, ਜੋ ਕਿ ਵ੍ਹੇਲਾਂ ਦੀ ਸਮੁੰਦਰ ਵਿੱਚ ਸ਼ਿਕਾਰ ਕਰਨ ਦੀ ਵਿਧੀ, ‘ਬਬਲ ਨੈੱਟ ਫੀਡਿੰਗ ਮੈਕੇਨਿਜ਼ਮ’ ਉਤੇ ਅਧਾਰਿਤ ਹੈ। ਇਹ ਐਲਗੋਰਿਦਮ, ਜ਼ਿਆਦਾਤਰ ਗਲੋਬਲ ਅਪਟੀਮਾਈਜ਼ੇਸ਼ਨ ਸਮੱਸਿਆਵਾਂ ਦੇ ਹੱਲ ਨਿਕਾਲਨ ਲਈ ਵਰਤਿਆ ਜਾਂਦਾ ਹੈ।
ਵ੍ਹੇਲਾਂ ਦੀ ਪ੍ਰੇਰਣਾ ਅਤੇ ਵ੍ਹੇਲ ਅਪਟੀਮਾਈਜ਼ੇਸ਼ਨ ਐਲਗੋਰਿਦਮ:
ਵ੍ਹੇਲਾਂ, ਵਿਸ਼ੇਸ਼ ਕਰਕੇ ਹੁੰਪਬੈਕ ਵ੍ਹੇਲ, ਆਪਣੇ ਖਾਣ-ਪੀਣ ਦੀ ਵਿਧੀ ਵਿੱਚ ਇਕ ਖਾਸ ਤਰੀਕੇ ਦੀ ਤਕਨੀਕ ਵਰਤਦੀਆਂ ਹਨ, ਜਿਸ ਨੂੰ ‘ਬਬਲ ਨੈੱਟ ਫੀਡਿੰਗ’ ਕਿਹਾ ਜਾਂਦਾ ਹੈ। ਇਸ ਤਰੀਕੇ ਵਿੱਚ, ਵ੍ਹੇਲ ਪਾਣੀ ਵਿੱਚ ਸਰਕੁਲਰ (ਗੋਲਾਕਾਰ)  ਜਾਂ ਅਧ-ਗੋਲ ਆਕਾਰ ਦਾ ਬਬਲ ਨੈੱਟ ਬਣਾਉਂਦੀਆਂ ਹਨ, ਜਿਸ ਕਾਰਨ ਛੋਟੀਆਂ ਮੱਛੀਆਂ ਅਤੇ ਹੋਰ ਜੀਵ ਇਸ ਵਿੱਚ ਫਸ ਜਾਂਦੇ ਹਨ, ਅਤੇ ਵ੍ਹੇਲ ਆਸਾਨੀ ਨਾਲ ਉਨ੍ਹਾਂ ਨੂੰ ਖਾ ਸਕਦੀ ਹੈ। ਵ੍ਹੇਲ ਅਪਟੀਮਾਈਜ਼ੇਸ਼ਨ ਐਲਗੋਰਿਦਮ ਵੀ ਇਸ ਵਿਧੀ ਨੂੰ ਮਾਡਲ ਕਰਦਾ ਹੈ ਅਤੇ ਇਹ ਇਸ ਅਧਾਰਤ, ਤੀਨ ਮੁੱਖ ਅੰਸ਼ ਸ਼ਾਮਲ ਕਰਦਾ ਹੈ:
ਸ਼ਿਕਾਰ ਦੀ ਲੋਕੇਸ਼ਨ ਦੀ ਪਛਾਣ – ਵ੍ਹੇਲ ਸਧਾਰਨ ਤੌਰ ਤੇ ਆਪਣੇ ਆਸਪਾਸ ਦੇ ਵਾਤਾਵਰਨ ਦੀ ਜਾਂਚ ਕਰਦੀਆਂ ਹਨ ਅਤੇ ਵਧੀਆ ਸ਼ਿਕਾਰ ਦੀ ਪਛਾਣ ਕਰਦੀਆਂ ਹਨ।
ਸਮੁੰਦਰ ਵਿੱਚ ਸਰਕੁਲਰ ਮੂਵਮੈਂਟ (ਬਬਲ ਨੈੱਟ ਵਿਧੀ) – ਇਹ ਪ੍ਰਕਿਰਿਆ, ਐਲਗੋਰਿਦਮ ਵਿੱਚ, ਗਲੋਬਲ ਸਰਚ (Global Search) ਦੇ ਤਰੀਕੇ ਵਾਂਗ ਕੰਮ ਕਰਦੀ ਹੈ।
ਉੱਤਮ ਹੱਲ ਦੀ ਕੋਸ਼ਿਸ਼ – ਇਹ ਐਲਗੋਰਿਦਮ ਵੱਖ-ਵੱਖ ਉਮੀਦਵਾਰ ਹੱਲਾਂ (ਸਲੂਸ਼ਨਾ) ਨੂੰ ਪਰਖ ਕੇ ਵਧੀਆ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਹੈ।
ਵ੍ਹੇਲ ਅਪਟੀਮਾਈਜ਼ੇਸ਼ਨ ਐਲਗੋਰਿਦਮ ਦਾ ਲਾਭ:
 ਇਹ ਐਲਗੋਰਿਦਮ ਅਨੇਕਾਂ ਖੇਤਰਾਂ ਵਿੱਚ ਵਰਤਿਆ ਜਾਂਦਾ ਹੈ, ਜਿਵੇਂ ਕਿ ਮਸ਼ੀਨ ਲਰਨਿੰਗ, ਨੈਚੁਰਲ ਲੈਂਗਵੇਜ ਪ੍ਰੋਸੈਸਿੰਗ, ਚਿੱਤਰ ਪਰੋਸੈਸਿੰਗ, ਰੋਬੋਟਿਕਸ, ਅਤੇ ਨੈਟਵਰਕ ਆਪਟੀਮਾਈਜ਼ੇਸ਼ਨ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਐਲਗੋਰਿਦਮ ਸਧਾਰਨ ਅਤੇ ਪ੍ਰਭਾਵਸ਼ਾਲੀ ਹੈ, ਜੋ ਕਿ ਮਲਟੀ-ਆਬਜੈਕਟਿਵ ਅਪਟੀਮਾਈਜ਼ੇਸ਼ਨ ਦੀ ਸਮੱਸਿਆਵਾਂ ਨੂੰ ਹੱਲ ਕਰ ਸਕਦਾ ਹੈ। ਵ੍ਹੇਲ ਅਪਟੀਮਾਈਜ਼ੇਸ਼ਨ ਐਲਗੋਰਿਦਮ, ਸਿਰਫ਼ ਇੱਕ ਗਣਿਤਕ ਐਲਗੋਰਿਦਮ ਨਹੀਂ ਹੈ, ਬਲਕਿ ਇਹ ਸਾਨੂੰ ਵਧੀਆ ਯੋਜਨਾਬੰਦੀ, ਸੰਕਟ ਸਮਾਧਾਨ, ਅਤੇ ਗਲੋਬਲ ਆਪਟੀਮਾਈਜ਼ੇਸ਼ਨ ਦੇ ਨਵੇਂ ਢੰਗ ਸਿੱਖਾਉਂਦਾ ਹੈ। ਜਿਵੇਂ ਕਿ ਵ੍ਹੇਲ ਸਮੁੰਦਰ ਵਿੱਚ ਆਪਣਾ ਸ਼ਿਕਾਰ ਦੂਰੀ ਤੋਂ ਆਸਾਨੀ ਨਾਲ ਖੋਜ ਕੇ, ਸਹੀ ਢੰਗ ਨਾਲ ਉਸਨੂੰ ਫੜਦੀ ਹੈ, ਓਸੇ ਤਰੀਕੇ ਨਾਲ, ਮਨੁੱਖ ਵੀ ਆਪਣੇ ਜੀਵਨ ਅਤੇ ਵਿਗਿਆਨਕ ਖੋਜਾਂ ਵਿੱਚ, ਸਮੱਸਿਆਵਾਂ ਦੀ ਚਿੰਤਨਸ਼ੀਲ ਜਾਂਚ ਅਤੇ ਉਨ੍ਹਾਂ ਦਾ ਪ੍ਰਭਾਵਸ਼ਾਲੀ ਹੱਲ ਲੱਭ ਸਕਦੇ ਹਨ। ਵ੍ਹੇਲਾਂ ਦੀ ਇਹ ਵਿਧੀ ਸਾਨੂੰ ਕੁਦਰਤ ਦੀ ਹੋਸ਼ਿਆਰੀ ਅਤੇ ਗੁਣਾਤਮਕ ਯੋਜਨਾਬੰਦੀ ਬਾਰੇ ਸਿੱਖਣ ਲਈ ਮੌਕਾ ਦਿੰਦੀ ਹੈ। ਇਨ੍ਹਾਂ ਤੋਂ ਮਨੁੱਖਤਾ ਕੁਝ ਅਹਿਮ ਗੱਲਾਂ ਸਿੱਖ ਸਕਦੀ ਹੈ:
ਸਹਿਯੋਗ ਅਤੇ ਸਮੂਹਿਕ ਕੰਮ – ਵ੍ਹੇਲਾਂ ਦਾ ਸ਼ਿਕਾਰ ਤਰੀਕਾ ਸਾਨੂੰ ਸਮੂਹਿਕ ਕੰਮ ਅਤੇ ਸਾਂਝਾ ਯਤਨ ਕਰਨ ਦੀ ਮਹੱਤਤਾ ਦੱਸਦਾ ਹੈ।
ਸਮਰੱਥਤਾ ਅਤੇ ਯੋਜਨਾ – ਕੁਝ ਨਵੀਂ ਤਕਨੀਕ (ਕਲਪਨਾ) ਦੀ ਵਰਤੋਂ ਕਰਕੇ ਸਮੱਸਿਆਵਾਂ ਦਾ ਹੋਸ਼ਿਆਰੀ ਨਾਲ ਹੱਲ ਲੱਭਿਆ ਜਾ ਸਕਦਾ ਹੈ।
ਪਰਿਵਰਤਨਸ਼ੀਲਤਾ – ਕੁਦਰਤੀ ਚੋਣ ਦੇ ਤਰੀਕੇ ਵਾਂਗ, ਵ੍ਹੇਲ ਆਪਣੀ ਵਿਧੀ ਨੂੰ ਵਾਤਾਵਰਣ ਮੁਤਾਬਕ ਬਦਲ ਸਕਦੀ ਹੈ।
ਨਤੀਜਾ:
ਵ੍ਹੇਲ ਅਪਟੀਮਾਈਜ਼ੇਸ਼ਨ ਐਲਗੋਰਿਦਮ ਸਾਨੂੰ ਸਿੱਖਾਉਂਦਾ ਹੈ ਕਿ ਕੁਦਰਤ ਵਿੱਚ ਅਨੇਕਾਂ ਚੁਸਤ ਅਤੇ ਪ੍ਰਭਾਵਸ਼ਾਲੀ ਤਰੀਕੇ ਹਨ, ਜੋ ਕਿ ਮਨੁੱਖੀ ਤਕਨੀਕਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਸਕਦੇ ਹਨ। ਜਿਵੇਂ ਕਿ ਵ੍ਹੇਲਾਂ ਵਿੱਚ ਸਮੂਹਿਕ ਚਤੁਰਾਈ, ਯੋਜਨਾਬੰਦੀ ਅਤੇ ਉੱਤਮ ਹੱਲ ਲੱਭਣ ਦੀ ਸਮਰੱਥਾ ਹੈ, ਅਸੀਂ ਵੀ ਆਪਣੇ ਜੀਵਨ ਅਤੇ ਵਿਗਿਆਨਕ ਖੋਜਾਂ ਵਿੱਚ ਇਹ ਗੁਣ ਲਾਗੂ ਕਰ ਸਕਦੇ ਹਾਂ। ਕੁਦਰਤ ਇੱਕ ਵੱਡਾ ਅਧਿਆਪਕ ਹੈ, ਜਿਸ ਤੱਕ ਪਹੁੰਚਣ ਲਈ, ਸਾਨੂੰ ਇਸਦੀ ਭਾਸ਼ਾ ਸਮਝਣੀ ਪਵੇਗੀ। ਵਿਗਿਆਨ ਤੇ ਕੁਦਰਤ ਦੇ ਮਿਲਾਪ ਰਾਹੀਂ ਹੀ ਭਵਿੱਖ ਸੁਰੱਖਿਅਤ ਹੋ ਸਕਦਾ ਹੈ।
 ਡਾ. ਅਮਰ ਪ੍ਰਤਾਪ ਸਿੰਘ ਫਰਵਾਹਾ,
 ਪ੍ਰੋਫੈਸਰ, ਈਸੀਈ ਵਿਭਾਗ,
ਸੰਤ ਲੌਂਗੋਵਾਲ ਇੰਜੀਨੀਅਰਿੰਗ
ਅਤੇ ਤਕਨੀਕੀ ਸੰਸਥਾਨ ਲੌਂਗੋਵਾਲ ।
ਪਿੰਨ ਕੋਡ -148106
 ਜਿਲ੍ਹਾ ਸੰਗਰੂਰ
(ਪੰਜਾਬ)

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin